ਸੱਤ ਸ਼੍ਰੀ ਆਕਾਲ ਜੀ,
ਕਿਹਾ ਜਾਂਦਾ ਹੈ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਇਹਨਾਂ ਦੀ ਪੜ੍ਹਾਈ ਲਿਖਾਈ ਤੇ ਪਰਵਰਿਸ਼ ਬੜੀ ਹੀ ਸੂਝ ਬੁਝ ਨਾਲ ਕੀਤੀ ਜਾਣੀ ਚਾਹੀਦੀ ਹੈ ਅਜੋਕੇ ਸਮੇ ਵਿੱਚ ਬੱਚਿਆ ਨੂੰ ਕਰਵਾਈ ਜਾ ਰਹੀ ਪੜ੍ਹਾਈ ਦੀ ਜ ਗੱਲ ਕੀਤੀ ਜਾਵੇ ਤਾਂ ਕੌੜਾ ਸੱਚ ਸਾਹਮਣੇ ਆਉਂਦਾ ਹੈ ਕਿ ਅੱਜ ਪਾਠ ਪੁਸਤਕਾ ਗਿਆਨ ਪ੍ਰਾਪਤ ਕਰਨ ਦਾ ਸੋਮਾ ਘੱਟ ਤੇ ਇਕ ਦੂਜੇ ਨੂੰ ਪਛਾੜ ਕੇ ਆਪਣੇ ਵਧ ਅੰਕ ਲੈਣ ਦਾ ਸਾਧਨ ਵੱਧ ਬਣ ਗਈਆਂ ਹਨ ਜਦੋਂ ਕਿ ਵੱਧ ਅੰਕ, ਅਸਲ ਦੀ ਥਾਂ ਕਦੇ ਨਹੀਂ ਲ੍ਹੇ ਸਕਦੇ ਹਨ।
ਅਜੋਕੇ ਸਕੂਲੀ ਵਿਦਿਆਰਥੀ ਆਪਣੇ ਭਾਰ ਤੋਂ ਵੀ ਵੱਧ ਦੇ ਬਸਤੇ ਚੁੱਕਣ ਲਈ ਮਜਬੂਰ ਹਨ। ਕਿਤਾਬਾਂ ਕਾਪੀਆਂ ਨਾਲ ਭਰੇ ਹੋਏ ਭਾਰੇ ਬਸਤੇ ਕੇਵਲ ਉਹਨਾਂ ਨੂੰ ਸਰੀਰਕ ਕਸ਼ਟ ਹੀ ਨਹੀਂ ਦੇ ਰਹੇ ਹਨ। ਸਗੋ ਮਾਨਸਿਕ ਬੋਝ ਵਿੱਚ ਵੀ ਵਾਧਾ ਕਰ ਰਹੇ ਹਨ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵਲੋਂ ਵੱਖ ਵੱਖ ਉਮਰ ਵਰਗ ਦੇ ਬੱਚਿਆ ਲਈ ਵੱਖ ਵੱਖ ਵਜਨ ਤਜਵੀਜ ਕੀਤੇ ਗਏ ਹਨ ਪਰ ਸਾਰੇ ਨੇਮਾ ਦੀਆ ਧੱਜੀਆਂ ਉਡਾਉਂਦੇ ਹੋਇਆ ਵਿੱਦਿਅਕ ਦੀ ਥਾਂ ਵਪਾਰਕ ਅਦਾਰੇ ਬਣ ਚੁੱਕੇ ਨਿੱਜੀ ਸਕੂਲਾਂ ਵਿਚ ਅੱਜ ਵੀ ਬਸਤਿਆ ਦਾ ਇਹ ਭਾਰੀ ਬੋਝ ਬੱਚਿਆ ਦੇ ਬੌਧਿਕ, ਮਾਨਸਿਕ ਤੇ ਸਰੀਰਕ ਵਿਕਾਸ ਵਿਚ ਭਾਰੀ ਰੁਕਾਵਟ ਬਣ ਗਿਆ ਹੈ।
ਅੱਜ ਜਰੂਰਤ ਇਸ ਗੱਲ ਦੀ ਹੈ ਕਿ ਸਿੱਖਿਆ ਨੀਤੀ ਨੂੰ ਮੁੜ ਵਾਚਿਆ ਤੇ ਵਿਚਾਰਿਆ ਜਾਵੇ। ਸਿੱਖਿਆ ਮਾਹਿਰ ਤੇ ਵਿਦਵਾਨਾ ਦੀ ਰਾਏ ਲੈਕੇ ਪਾਠਕ੍ਰਮ ਅਜਿਹੇ ਤਿਆਰ ਕੀਤੇ ਜਾਵੇ ਕਿ ਬੱਚਿਆ ਦੇ ਗਿਆਨ ਵਿਚ ਤਾਂ ਚੋਖਾ ਵਾਧਾ ਹੋਵੇ ਪਰ ਕਿਤਾਬਾਂ ਦੀ ਗਿਣਤੀ ਨਾ ਵਧੇ। ਪਾਠਕ੍ਰਮ ਬੱਚਿਆ ਦੇ ਰੋਜ਼ਾਨਾ ਜੀਵਨ ਚ ਕੰਮ ਆਉਣ ਵਾਲਾ ਹੋਵੇ ਤੇ ਭਵਿੱਖ ਵਿਚ ਉਨ੍ਹਾਂ ਦੇ ਕਾਰੋਬਾਰ ਜਾ ਨੌਕਰੀ ਵਿੱਚ ਸਹਾਈ ਸਿੱਧ ਹੁੰਦਾ ਹੋਵੇ। ਇਸ ਲਈ ਜੇਕਰ ਕਿਤਾਬਾਂ ਦੀ ਗਿਣਤੀ ਦੀ ਥਾਂ ਉਨ੍ਹਾਂ ਦੀ ਗੁਣਵਤਾ ਵਧਾਈ ਜਾਵੇ ਤਾਂ ਬੱਚਿਆ, ਉਨ੍ਹਾਂ ਦੇ ਮਾਪਿਆਂ, ਅਧਿਆਪਕਾ ਅਤੇ ਦੇਸ਼ ਦੇ ਭਵਿੱਖ ਲਈ ਲਾਭਦਾਇਕ ਸਿੱਧ ਹੋ ਸਕਦੀ ਹੈ।
No comments:
Post a Comment