ਪਿਆਰ ਦੀ ਤਾਕਤ

ਸੱਤ ਸ਼੍ਰੀ ਆਕਾਲ ਜੀ,
      
                        ਦੋਸਤੋ ਗੱਲ ਕਰਦੇ ਆ ਅੱਜ ਆਪਾ ਪਿਆਰ ਦੇ ਤਾਕਤ ਦੀ ਗੱਲ ਬਹੁਤ ਪੁਰਾਣੀ ਹੈ ਕਿ ਇੱਕ ਬਾਰ ਤਿੰਨ ਸਾਧੂ ਇੱਕ ਪਿੰਡ ਵਿੱਚ ਇੱਕ ਘਰ ਜਾਂਦੇ ਨੇ ਤੇ ਆਪਣੇ ਲਈ ਕੁੱਝ ਖਾਣ ਲਈ ਮੰਗਦੇ ਹਨ ਪਰ ਘਰ ਵਿੱਚ ਇਕੱਲੀ ਔਰਤ ਹੁੰਦੀ ਹੈ ਤਿੰਨ ਸਾਧੂ ਵਿੱਚੋਂ ਇੱਕ ਬਾਬਾ ਬੋਲਦਾ ਹੈ ਕੇ ਬੀਬੀ ਘਰ ਵਿੱਚ ਕੋਈ ਹੈ ਤਾਂ ਔਰਤ ਬੋਲਦੀ ਨਹੀਂ ਬਾਬਾ ਜੀ ਘਰ ਵਿੱਚ ਇਸ ਸਮੇਂ ਮੈਂ ਇਕੱਲੀ ਆ ਤਾਂ ਬਾਬਾ ਬੋਲਦਾ ਜਦੋ ਘਰ ਵਿੱਚ ਤੇਰਾ ਘਰਵਾਲਾ ਆਓ ਅਸੀਂ ਓਦੋਂ ਹੀ ਤੇਰੇ ਕੋਲੋ ਮੁਟਿਆਰਾਂ ਕੁੱਝ ਲਵਾਂਗੇ ਉਹਨਾਂ ਚਿਰ ਅਸੀਂ ਬਾਹਰ ਹੀ ਬੈਠੇ ਹਾਂ।

                           ਜਦ ਸ਼ਾਮ ਨੂੰ ਉਸ ਔਰਤ ਦਾ ਘਰਵਾਲਾ ਘਰ ਆਉਂਦਾ ਤਾਂ ਉਹ ਸਾਰੀ ਗੱਲ ਆਪਣੇ ਘਰਵਾਲੇ ਨੂੰ ਦੱਸ ਦਿੰਦੀ ਹੈ ਤਾਂ ਉਸਦਾ ਘਰਵਲਾ ਬੋਲਦਾ ਹੈ ਕੇ ਜਾ ਬਾਬਾ ਜੀ ਨੂੰ ਦੱਸਦੇ ਕੇ ਘਰ ਵਿਚ ਮੈਂ ਆ ਗਿਆ ਹਾਂ ਤੇ ਉਹਨਾਂ ਨੂੰ ਕੁੱਝ ਖਵਾ ਦੇ ਤਾਂ ਔਰਤ ਉਦਾ ਹੀ ਕਰਦੀ ਜਾ ਕੇ ਬਾਹਰ ਦੇਖਦੀ ਕੇ ਬਾਬੇ ਉਥੇ ਹੀ ਬੈਠੇ ਹੁੰਦੇ ਤਾਂ ਉਹ ਬਾਹਰ ਜਾ ਕੇ ਬਾਬਿਆ ਨੂੰ ਬੋਲਦੀ ਕੇ ਬਾਬਾ ਜੀ ਹੁਣ ਮੇਰਾ ਘਰਵਾਲਾ ਘਰ ਆ ਗਿਆ ਹੈ ਤੇ ਤੁਸੀਂ ਆ ਕੇ ਰੋਟੀ ਖਾ ਲਵੋ ਜੀ।

                          ਜੱਦ ਔਰਤ ਉਹਨਾਂ ਨੂੰ ਰੋਟੀ ਖਾਣ ਬਾਰੇ ਬੋਲਦੀ ਆ ਤਾਂ ਉਹਨਾਂ ਤਿੰਨਾਂ ਬਾਬਿਆ ਚੋ ਇੱਕ ਬਾਬਾ ਬੋਲਦਾ ਕੇ ਪੁੱਤ ਤੈਨੂੰ ਧੰਨ ਨੂੰ ਲੈਕੇ ਜਾਣਾ ਜਾ ਸਫ਼ਲਤਾ ਜਾਂ ਪਿਆਰ ਨੂੰ ਲੈਕੇ ਜਾਣਾ ਜੌ ਕੇ ਸਾਡੇ ਤਿਨਾ ਦੇ ਨਾਮ ਹਨ ਪਰ ਸਾਡੇ ਵਿੱਚੋਂ ਜਾਉ ਇੱਕ ਜਾਣਾ ਹੀ ਤਾਂ ਔਰਤ ਸੋਚਾ ਵਿੱਚ ਪੈ ਜਾਂਦੀ ਤੇ ਬੋਲਦੀ ਕੇ ਮੈਂ ਅੰਦਰ ਆਪਣੇ ਘਰਵਾਲੇ ਨੂੰ ਪੁੱਛ ਕੇ ਦਸਦੀ ਆ ਤਾਂ ਔਰਤ ਅੰਦਰ ਚੱਲ ਜਾਂਦੀ ਹੈ।

                          ਔਰਤ ਅੰਦਰ ਜਾ ਕੇ ਸਾਰੀ ਗੱਲ ਆਪਣੇ ਘਰਵਾਲੇ ਨੂੰ ਦੱਸ ਦਿੰਦੀ ਹੈ ਤਾਂ ਉਸਦਾ ਘਰਵਾਲਾ ਬੋਲਦਾ ਹੈ ਕੇ ਆਪਾ ਨੂੰ ਧੰਨ ਨੂੰ ਅੰਦਰ ਲੈਕੇ ਆਉਣਾ ਚਾਇ੍ਹਦਾ ਤਾਂ ਕਿ ਆਪਾ ਮਾਲਾਮਾਲ ਹੋ ਜਾਵਾਂਗੇ ਪਰ ਉਹ ਔਰਤ ਬੋਲਦੀ ਹੈ ਕੇ ਨਹੀਂ ਸਾਨੂੰ ਘਰ ਵਿੱਚ ਸਫਲਤਾ ਨੂੰ ਅੰਦਰ ਲੈਕੇ ਆਉਣਾ ਚਾਹੀਦਾ ਤਾਕਿ ਘਰ ਵਿੱਚ ਅਤੇ ਹਰ ਕੰਮ ਵਿੱਚ ਸਫ਼ਲਤਾ ਮਿਲੇ।
                    
                           ਹਲੇ ਦੋਨੋ ਜਾਣੇ ਕਿਸ ਬਾਬਾ ਜੀ ਨੂੰ ਅੰਦਰ ਲੈਕੇ ਆਉਣ ਦੀ ਗੱਲ ਕਰ ਹੀ ਰਹੇ ਸੀ ਕੇ ਅੰਦਰੋ ਓਹਨਾ ਦੀ ਬੇਟੀ ਆ ਕੇ ਬੋਲਦੀ ਹੈ ਕੇ ਸਾਨੂੰ ਘਰ ਵਿਚ ਪਿਆਰ ਨੂੰ ਲੈਕੇ ਆਉਣਾ ਚਾਇ੍ਹਦਾ ਤਾਕਿ ਸਾਡੇ ਘਰ ਵਿੱਚ ਸਦਾ ਪਿਆਰ ਬਣਿਆ ਰਹੇ ਤਾਂ ਦੋਨੋ ਨੂੰ ਆਪਣੀ ਬੇਟੀ ਦੀ ਗੱਲ ਸੁਣ ਕੇ  ਬੋਲਿਆ ਬਿਲਕੁੱਲ ਸਹੀ ਗੱਲ ਹਾ ਕੇ ਸਾਨੂੰ ਪਿਆਰ ਨੂੰ ਲੈਕੇ ਆਉਣਾ ਚਾਇ੍ਹਦਾ ਤਾਕਿ ਪਿਆਰ ਬਣਿਆ ਰਹੇ ਤਾਂ ਔਰਤ ਬਾਹਰ ਜਾ ਕੇ ਬਾਬਾ ਜੀ ਨੂੰ ਬੋਲਦੀ ਹੈ ਕੇ ਜਿਸ ਬਾਬਾ ਜੀ ਦਾ ਨਾਮ ਪਿਆਰ ਹੈ ਓਹ ਆਉਣ।

                           ਜੱਦ ਪਿਆਰ ਨਾਮ ਦਾ ਬਾਬਾ ਉੱਠ ਕੇ ਚੱਲਣ ਲੱਗਾ ਤਾਂ ਦੋਨੋ ਬਾਬੇ ਵੀ ਉਸਦੇ ਪਿੱਛੇ ਆਉਣ ਲੱਗੇ ਤਾਂ ਔਰਤ ਬੋਲੀ ਮੈਂ ਤਾਂ ਸਿਰਫ ਪਿਆਰ ਨੂੰ ਬੋਲਿਆ ਤਾਂ ਬਾਬਿਆ ਨੇ ਦੱਸਿਆ ਪੁੱਤ ਜੈ ਤੂੰ ਧੰਨ ਜਾਂ ਸਫ਼ਲਤਾ ਨੂੰ ਬੁਲਾਂਦੀ ਤਾਂ ਸਿਰਫ ਇੱਕ ਨੇ ਹੀ ਜਾਣਾ ਸੀ ਪਰ ਪਿਆਰ ਨਾਲ ਅਸੀ ਤਿੰਨੋ ਹੀ ਜਾਵਾਂਗੇ।

                            ਮਤਲਬ ਇਹ ਹੋਇਆ ਕਿ ਜਿਸ ਘਰ ਵਿੱਚ ਪਿਆਰ ਹੁੰਦਾ ਹੈ ਉਸ ਘਰ ਵਿੱਚ ਧੰਨ ਤੇ ਸਫ਼ਲਤਾ ਆਪੇ ਹੀ ਆ ਜਾਂਦੀ ਹੈ ਸੋ ਦੋਸਤੋ ਘਰ ਵਿੱਚ ਸਾਰੇ ਜੀਅ ਪਿਆਰ ਨਾਲ ਰਿਹਾ ਕਰੋ ਤਾਕਿ ਘਰ ਖੁਸ਼ਹਾਲ ਬੰਨ੍ਹਿਆ ਰਹੇ।


                           ਧੰਨਵਾਦ ਸਹਿਤ।

No comments:

Post a Comment

ਸਾਡੀ ਮਾਂ ਬੋਲੀ ਪੰਜਾਬੀ

ਸੱਤ ਸ਼੍ਰੀ ਆਕਾਲ ਜੀ,                        ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਬਦ ਅਸੀਸ ਦੇਣੀ ਹੋਵੇ ਤਾਂ ਉਸ ਨੂੰ ਆਖ ਦੇਵੋ  ' ਜਾਹ ਤੈਨੂੰ ਤੇਰੀ ਮਾਂ...