ਸੱਤ ਸ਼੍ਰੀ ਆਕਾਲ ਜੀ,
ਦੋਸਤੋ ਅੱਜ ਫਿਰ ਲੈਕੇ ਹਾਜ਼ਿਰ ਆ ਕੁੱਝ ਨਵਾਂ ਅੱਜ ਆਪਾ ਗੱਲ ਕਰਦੇ ਆ ਇਲੇਟਸ (ILETS) ਅੱਜ ਕੱਲ੍ਹ ਲੋਕਾਂ ਵਿਚ ਇਸਦਾ ਬਹੁਤ ਭੂਤ ਸਵਾਰ ਹੋਇਆ ਪਿਆ। ਇਸ ਬਿਮਾਰੀ ਨੇ ਅੱਜਕਲ੍ਹ ਪਿੰਡਾਂ ਦੇ ਪਿੰਡ ਖਾਲੀ ਕਰਤੇ।
ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ILETS ਦੇ ਬਹੁਤ ਸਾਰੇ ਅਦਾਰੇ ਖੁੱਲ੍ਹੇ ਹਨ ਹਰ ਜਗ੍ਹਾ ਹਰ ਥਾਂ ILETS ਕਰਵਾਉਣ ਵਾਲਿਆ ਦੀ ਗਿਣਤੀ ਦਿਨ ਬੋ ਦਿਨ ਵੱਧ ਦੀ ਹੀ ਜਾਂਦੀ ਹੈ ਅੱਜ ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਜਿਸ ਤਰ੍ਹਾਂ ILETS ਕਰਕੇ ਵਿਦੇਸ਼ ਜਾਣ ਦੀ ਚਾਹਤ ਜੋਂ ਦਿਨ ਬੋ ਦਿਨ ਵੱਧ ਰਹੀ ਹੈ ਪੰਜਾਬ ਵਿੱਚ ਨੌਜਵਾਨ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ।
ILETS ਪਾਸ ਕਰਨ ਲਈ ਲੋਕਾਂ ਵਲੋਂ ਬਹੁਤ ਜਿਆਦਾ ਪੈਸੇ ਖਰਚ ਕੀਤੇ ਜਾਂਦੇ ਹਨ ਨੌਜਵਾਨ ਪੀੜ੍ਹੀ ਵਿਚ ਵਧੀਆ ਜਿੰਦਗੀ ਜਿਉਣ ਲਈ ਵਿਦੇਸ਼ ਜਾਣ ਲਈ ਜੋਰ ਦਿੱਤਾ ਜਾ ਰਿਹਾ ਹੈ। ਪੰਜਾਬ ਵਿੱਚ ਸੱਭ ਤੋਹ ਵੱਧ ਪੈਸਾ ILETS ਕਰਨ ਤੇ ਅਤੇ ਵਿਦੇਸ਼ ਸੈੱਟ ਹੋਣ ਤੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ।
ਪੰਜਾਬ ਦੀ ਨੌਜਵਾਨ ਪੀੜ੍ਹੀ ਜੋਂ ਬਹੁਤ ਪੜੀ ਲਿਖੀ ਹੈ ਉਹਨਾਂ ਨੂੰ ਆਪਣੇ ਕਾਬਿਲ ਮੁਤਾਬਿਕ ਨੌਕਰੀਆਂ ਨਾ ਮਿਲਣੀਆਂ ਵੀ ਵਿਦੇਸ਼ ਜਾਣਾ ਇੱਕ ਕਾਰਨ ਹੈ ਸਰਕਾਰਾਂ ਵੱਲੋਂ ਕੋਈ ਮਦਦ ਨਾ ਮਿਲਣੀ ਤੇ ਸਰਕਾਰਾਂ ਤੋ ਅਕੇ ਹੋਏ ਨੌਜਵਾਨ ਪੀੜ੍ਹੀ ਵਿਦੇਸ਼ ਨੂੰ ਮੂੰਹ ਕਰਦਿਆ ਹਨ। ਇਸਲਈ ਪੰਜਾਬ ਦੇ ਲੋਕਾਂ ਵਲੋਂ ਵਿਦੇਸ਼ ਜਾ ਕੇ ਪੜ੍ਹਨਾ ਫਿਰ ਉੱਥੇ ਹੀ ਸੈੱਟ ਹੋਣਾ ਹੁਣ ਆਮ ਜਹੀ ਗੱਲ ਬਣ ਗਈ।
ਹੁਣ ਤਾਂ ਲੋਕ ਆਪਣੇ ਬੱਚਿਆ ਦਾ ਰਿਸ਼ਤਾ ਬੀ ILETS ਪਾਸ ਕੀਤੀ ਕੁੜੀ ਜਾਂ ਮੁੰਡੇ ਨਾਲ ਕਰਵਾਂਦੇ ਤਾਕਿ ਵਿਆਹ ਤੋ ਬਾਅਦ ਉਹਨਾਂ ਦੇ ਬੱਚੇ ਵਿਦੇਸ਼ ਹੀ ਪੱਕੇ ਹੋ ਜਾਣ ਤੇ ਮੁੜ ਪੰਜਾਬ ਵਿੱਚ ਨਾ ਆਉਣ। ਸਰਕਾਰਾਂ ਨੂੰ ਜਲਦੀ ਤੋ ਜਲਦੀ ਇਸਦਾ ਵੀ ਇਲਾ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ ਵੇਲਾ ਦੂਰ ਨਹੀਂ ਕੇ ਪੰਜਾਬ ਵਿੱਚ ਜਵਾਨੀ ਨਹੀਂ ਮਿਲਣੀ।
ਮੇਰੇ ਮੁਤਾਬਿਕ ਪੰਜਾਬ ਦੇ ਜੌ ਅੱਜ ਹਾਲਾਤ ਨੇ ਤਾਂ ਆਉਣ ਵਾਲਿਆ ਪੀੜ੍ਹੀਆਂ ਜੋਂ ਵਿਦੇਸ਼ ਜਾ ਕੇ ਅੱਜ ਰਹਿ ਰਹੀਆ ਨੇ ਉਹਨਾਂ ਕਦੇ ਵੀ ਪੰਜਾਬ ਵੱਲ ਮੂੰਹ ਨਈ ਕਰਨਾ ਮੈਂ ਅਖੀਰ ਚ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਜਿਥੇ ਮਰਜ਼ੀ ਜਾਂ ਕੇ ਰਹੀਏ ਪਰ ਸਾਨੂੰ ਕਦੇ ਵੀ ਆਪਣਾ ਪੰਜਾਬੀ ਵਿਰਸਾ ਨਹੀਂ ਭੁੱਲਣਾ ਚਾਹੀਦਾ ਹੈ।
ਧੰਨਵਾਦ ਸਹਿਤ।
No comments:
Post a Comment