ਸੱਤ ਸ਼੍ਰੀ ਆਕਾਲ ਜੀ,
ਹਾਂਜੀ ਦੋਸਤੋ ਅੱਜ ਗੱਲ ਕਰਦੇ ਆ ਆਪਾ ਸੋਸ਼ਲ ਮੀਡੀਆ ਦੀ ਅੱਜ ਦੇ ਸਮੇ ਵਿੱਚ ਸ਼ੋਸ਼ਲ ਮੀਡੀਆ ਦੀ ਵਰਤੋਂ ਬਹੁਤ ਹੀ ਤੇਜ ਰਫ਼ਤਾਰੀ ਨਾਲ ਲੋਕਾਂ ਵਿੱਚ ਵਦੀ ਹੋਈ ਹੈ।
ਹਾਂਜੀ ਦੋਸਤੋ ਅੱਜ ਗੱਲ ਕਰਦੇ ਆ ਆਪਾ ਸੋਸ਼ਲ ਮੀਡੀਆ ਦੀ ਅੱਜ ਦੇ ਸਮੇ ਵਿੱਚ ਸ਼ੋਸ਼ਲ ਮੀਡੀਆ ਦੀ ਵਰਤੋਂ ਬਹੁਤ ਹੀ ਤੇਜ ਰਫ਼ਤਾਰੀ ਨਾਲ ਲੋਕਾਂ ਵਿੱਚ ਵਦੀ ਹੋਈ ਹੈ।
ਅੱਜ ਦੇ ਸਮੇ ਵਿੱਚ ਇੰਟਰਨੈੱਟ ਉਤੇ ਬਹੁਤ ਸਾਰੇ ਏਦਾ ਦੇ ਸੋਸ਼ਲ੍ਹ ਮੀਡੀਆ ਦੀ application ਹਨ ਜਿਨ੍ਹਾਂ ਦੀ ਵਰਤੋਂ ਲੋਕਾਂ ਚ ਦਿਨ ਵੋ ਦਿਨ ਵੱਧ ਦੀ ਹੀ ਜਾਂਦੀ ਆ ਜਿਵੇਂ ਕਿ tiktok, ਫੇਸਬੁੱਕ, ਇੰਸਟਾਗ੍ਰਾਮ ਆਦਿ ਵਗੈਰਾ ਵਗੈਰਾ ਏਦਾ ਦੀਆ ਬਹੁਤ ਸਾਰਿਆ ਹਨ।
ਅੱਜ ਦਾ ਸਮਾਂ ਏਨਾ ਅਗਾਹ ਵੱਧ ਚੁੱਕਿਆ ਹੈ ਕਿ ਇੰਟਰਨੈੱਟ ਦੀ ਵਰਤੋਂ ਨਾਲ ਹੀ ਅਸੀ ਘਰ ਬੈਠੇ ਹੀ ਘਰ ਦੇ ਬਹੁਤ ਅਜੇ ਕੰਮ ਕਰਨੇ ਆਸਾਨ ਹੋ ਚੁੱਕੇ ਹਨ ਜਿਹਨਾਂ ਲਈ ਸਾਨੂੰ ਕੀਤੇ ਜਾਣ ਦੀ ਲੋੜ ਨਹੀਂ ਹੈ ਜਿਵੇਂ ਕਿ।
ਬੈਂਕਿੰਗ ਦੇ ਕੰਮ ਕਰਨੇ ਬਹੁਤ ਸੌਖੇ ਹੋਏ ਜਿਦਾ ਸਾਨੂੰ ਕੋਈ ਵੀ ਕੰਮ ਜਿਵੇਂ ਪੈਸੇ ਦੇ ਲੈਣ ਦੇਣ ਲਈ ਸਾਨੂੰ ਹੁਣ ਬੈਂਕ ਜਾਣ ਦੀ ਲੋੜ ਨਈ ਘਰ ਬੈਠੇ ਹੀ ਕਿਸੇ ਦੇ ਖਾਤੇ ਵਿੱਚ ਪੈਸੇ ਪਾਉਣੇ ਹੋਣ ਓਹ ਸਭ ਇੰਟਰਨੈੱਟ ਨੇ ਸੌਖਾ ਕਰ ਦਿੱਤਾ ਹੈ ਕਿਸੇ ਤੋਹ ਪੈਸੇ ਲੈਣੇ ਹੋਣ ਤਾਂ ਵੀ ਬੈਂਕ ਜਾਣ ਦੀ ਲੋੜ ਨਹੀਂ ਸਾਡੇ ਖਾਤੇ ਵਿੱਚ ਹੀ ਆ ਜਾਂਦੇ ਹਨ।
ਬਿੱਲ ਭਰਨੇ ਘਰ ਦੇ ਜਿਹਨੇ ਵੀ ਬਿੱਲ ਹੁੰਦੇ ਓਹ ਸਾਰੇ ਵੀ ਘਰ ਬੈਠੇ ਭਰੇ ਜਾਂਦੇ ਹਨ ਜਿਵੇਂ ਕਿ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਟੇਲੀਵਿਜਨ ਦੇ ਬਿੱਲ ਇਹ ਸਭ। ਫੋਨ ਦੇ ਬਿੱਲ ਬੀ ਘਰ ਬੈਠੇ ਹੀ ਭਰੇ ਜਾਂਦੇ ਹਨ।
ਫੇਸਬੁੱਕ, ਇੰਸਟਾਗ੍ਰਾਮ ਇਹ ਸਭ ਸ਼ੋਸਲ ਮੀਡੀਆ ਰਾਹੀਂ ਅਸੀਂ ਘਰ ਬੈਠੇ ਹੀ ਦੇਸ਼ ਵਿਦੇਸ਼ ਵਿੱਚ ਆਪਣੇ ਰਿਸ਼ਤਦਾਰਾਂ ਨਾਲ ਗੱਲ ਬਾਤ ਕਰ ਸਕਦੇ ਆ ਜੌ ਪਹਿਲਾ ਦੇ ਜਮਾਨੇ ਵਿੱਚ ਏਦਾ ਕੁੱਝ ਨਹੀਂ ਸੀ ਹੁੰਦਾ ਅੱਜਕਲ੍ਹ ਇੰਟਰਨੈੱਟ ਦੀ ਵਰਤੋਂ ਘਰ ਘਰ ਇਹਨੀ ਵੱਧ ਚੁੱਕੀ ਹੈ ਕੇ ਘਰ ਵਿੱਚ ਜਿਹਨੇ ਮੋਬਾਈਲ ਫੋਨ ਓਹਨੇ ਹੀ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਹਨ।
ਇੰਟਰਨੈੱਟ ਦੀ ਵਰਤੋ ਸਾਡੇ ਜੀਵਨ ਤੇ ਉਲਟਾ ਅਸਰ ਬੀ ਪਾਉਂਦੀ ਹੈ ਕਿਉਂਕਿ ਅੱਜ ਕੱਲ ਸੱਭ ਮੋਬਾਈਲ ਫੋਨ ਤੇ ਦੁਨੀਆ ਏਨੀ ਵਿਅਸਤ ਹੋਈ ਪਈ ਕੇ ਬੰਦੇ ਨੂੰ ਫੋਨ ਤੋਹ ਇਲਾਵਾ ਹੋਰ ਕੁੱਝ ਨਹੀਂ ਦਿੱਖਦਾ ਸਾਡੇ ਅੱਖਾ ਸਾਮ੍ਹਣੇ ਏਨੀਆ ਘਟਨਾ ਵਾਪਰ ਜਾਂਦੀਆਂ ਹਨ ਕੇ ਅਸੀ ਉੱਥੇ ਮਦਦ ਕਰਨ ਦੀ ਜਗ੍ਹਾ ਤੇ ਵੀਡੀਉ ਬਣਾਉਣ ਲੱਗ ਜਾਂਦੇ ਇੱਥੇ ਫਿਰ ਪਤਾ ਲੱਗਦਾ ਕੇ ਜਾਗਦੀ ਜਮੀਰ ਵਾਲੇ ਕਿੰਨੇ ਕੂ ਹਨ।
ਅਖੀਰ ਵਿੱਚ ਇਹੀ ਲਿਖਣਾ ਚਹੁੰਦਾ ਹਾਂ ਕਿ ਇੰਟਰਨੈੱਟ ਦੀ ਵਰਤੋਂ ਸਿਰਫ ਆਪਣੀ ਸਹੂਲਤ ਲਈ ਹੀ ਵਰਤੋ ਇਹਨਾਂ ਨਾ ਵਰਤੋਂ ਕੇ ਅਸੀ ਆਪਣੇ ਘਰ ਤੋਹ ਹੀ ਟੁੱਟ ਕੇ ਬਹਿ ਜਾਈਏ।
ਧੰਨਵਾਦ ਸਹਿਤ।
No comments:
Post a Comment