ਸੱਤ ਸ਼੍ਰੀ ਆਕਾਲ ਜੀ,
ਦੋਸਤੋ ਗੱਲ ਕਰਦੇ ਅੱਜ ਆਪਾ ਬੱਚਿਆ ਦੇ ਦੇਖ ਭਾਲ ਦੀ। ਬੱਚੇ ਰੱਬ ਦੇ ਦਿੱਤੇ ਹੋਏ ਓਹ ਅਨਮੋਲ ਖਜਾਨੇ ਹਨ ਜਿਨ੍ਹਾਂ ਕਰਕੇ ਘਰਾਂ ਵਿੱਚ ਰੌਣਕ ਹੁੰਦੀ ਹੈ ਮਾਪਿਆਂ ਦੇ ਅੱਖਾ ਦਾ ਨੂਰ ਹੁੰਦੇ ਹਨ। ਬੱਚਿਆ ਦੀ ਕੀਮਤ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਦੇ ਘਰ ਕੋਈ ਔਲਾਦ ਨਹੀਂ ਹੁੰਦੀ ਹੈ। ਰੱਬ ਏਦਾ ਦਾ ਕੋਈ ਵੀ ਘਰ ਨਾ ਰੱਖੇ ਜਿਹਨਾਂ ਘਰ ਬੱਚੇ ਨਾ ਹੋਣ।
ਹੁਣ ਆਪਾ ਗੱਲ ਕਰਦੇ ਆ ਬੱਚਿਆ ਦੀ ਦੇਖ ਭਾਲ ਦੀ ਬੱਚਿਆ ਦਾ ਜਨਮ ਜਦੋਂ ਹੁੰਦਾ ਸਾਨੂੰ ਉਹਨਾਂ ਦੀ ਦੇਖ ਭਾਲ ਓਦੋਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਮੌਸਮਾਂ ਅਨੁਸਾਰ ਬਚਾ ਕੇ ਰੱਖਣਾ, ਬੁਰੀਆ ਨਜਰਾਂ ਤੋਂ, ਉਪਰੇ ਲੋਕਾਂ ਤੋਂ, ਬੱਚਿਆ ਦੇ ਖਾਣ ਪੀਣ ਬਾਰੇ, ਕੱਪੜੇ ਪਾਉਣ ਬਾਰੇ ਆਦਿ ਸੱਭ ਦੇਖ ਭਾਲ ਵਿੱਚ ਹੀ ਆਉਂਦੇ ਹਨ।
ਬੱਚਿਆ ਦੀ 5 ਸਾਲ ਤੱਕ ਤਾਂ ਬਹੁਤ ਹੀ ਪਿਆਰ ਤੇ ਲਾਡਾ ਨਾਲ ਪਾਲਣਾ ਚਾਹੀਦਾ ਇਸ ਉਮਰ ਤੱਕ ਤਾਂ ਬੱਚਿਆ ਨੂੰ ਕਦੇ ਵੀ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਕਿਉਂਕਿ ਇਸ ਉਮਰ ਤੱਕ ਦੇ ਬੱਚਿਆਂ ਚ ਬਚਪਨਾ ਹੁੰਦਾ ਹੈ ਇਸ ਉਮਰ ਤੱਕ ਬੱਚਿਆ ਦੀ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।
ਬੱਚਿਆ ਦੀ 5 ਸਾਲ ਤੋਂ ਲੈਕੇ 14 ਸਾਲ ਤੱਕ ਦੇ ਬੱਚਿਆਂ ਦੀ ਉਮਰ ਤੱਕ ਥੋੜ੍ਹੀ ਜਿਹੀ ਸਖਤੀ ਵਰਤਨੀ ਚਾਹੀਦੀ ਹੈ ਕਿਉਂਕਿ ਬੱਚਿਆ ਨੂੰ ਇਸ ਉਮਰ ਵਿੱਚ ਚੰਗਾ ਬੁਰਾ ਸੱਭ ਦੇ ਬਾਰੇ ਦੱਸਣਾ ਚਾਹੀਦਾ ਹੈ ਅਤੇ ਇਹਨਾਂ ਦੀਆ ਗਲਤੀਆਂ ਨੂੰ ਵੀ ਸੁਧਾਰਨਾ ਚਾਹੀਦਾ ਹੈ। ਬੱਚਿਆ ਦੀ ਪੜ੍ਹਾਈ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਹਨਾਂ ਨੂੰ ਵੱਡੇ ਛੋਟੇ ਦੀ ਇੱਜ਼ਤ ਕਰਨੀ ਅਤੇ ਵੱਡਿਆ ਦਾ ਸਤਿਕਾਰ ਕਰਨ ਬਾਰੇ ਵੀ ਦੱਸਣਾ ਸਾਡਾ ਫਰਜ਼ ਹੈ। ਬੱਚਿਆ ਨੂੰ ਆਪਣੇ ਧਰਮ ਬਾਰੇ ਵੀ ਜਾਣਕਾਰੀ ਦੇਣੀ ਜਰੂਰੀ ਹੈ ਅਤੇ ਬਾਕੀ ਧਰਮਾਂ ਦੇ ਸਤਿਕਾਰ ਕਰਨ ਬਾਰੇ ਦੱਸਣਾ ਚਾਹੀਦਾ ਹੈ।
ਬੱਚੇ ਜਦੋਂ 14 ਸਾਲ ਤੋਂ ਉੱਪਰ ਚੱਲ ਜਾਂਦੇ ਹਨ ਤਾਂ ਉਹਨਾਂ ਦਾ ਖਾਸ ਖਿਆਲ ਰੱਖਣਾ ਪੈਂਦਾ ਕਹਿੰਦੇ ਹਨ ਕਿ ਬੱਚੇ 14 ਤੋਂ ਲੈਕੇ 21 ਸਾਲ ਤੱਕ ਬੜੇ ਨਾਜੁਕ ਹੁੰਦੇ ਹਨ ਇਸ ਉਮਰ ਵਿੱਚ ਬੱਚਿਆ ਨੂੰ ਪੜ੍ਹਾਈ ਲਈ ਕਈ ਮਾਪੇ ਘਰ ਤੋਂ ਬਾਹਰ ਵੀ ਭੇਜ ਦਿੰਦੇ ਹਨ ਜਿੱਥੇ ਓਹ ਨੌਜਵਾਨ ਪੀੜ੍ਹੀ ਨਾਲ ਮਿਲਕੇ ਆਪਣੀ ਮਰਜ਼ੀ ਦੀ ਜਿੰਦਗੀ ਜਿਓਣ ਦੀ ਗੱਲ ਕਰਦੇ ਹਨ।
ਜਦੋਂ ਬੱਚੇ ਬਾਹਰ ਪੜ੍ਹਨ ਲੱਗ ਜਾਂਦੇ ਹਨ ਤਾਂ ਉਹ ਆਪਣੀ ਅਜਾਦੀ ਮੰਨਦੇ ਹਨ ਪਰ ਅਸਲ ਵਿੱਚ ਕੁੱਝ ਹੋਰ ਹੁੰਦਾ ਹੈ ਬੱਚੇ ਮਾਤਾ ਪਿਤਾ ਤੋਂ ਦੂਰ ਰਹਿ ਕੇ ਇਕੱਲੇ ਰਹਿਣ ਕਾਰਨ ਆਪਣੇ ਆਪ ਹੀ ਚੰਗੇ ਬੁਰੇ ਬਾਰੇ ਖੁਦ ਖਿਆਲ ਰੱਖਦੇ ਹਨ ਜਿਹਨਾਂ ਬੱਚਿਆ ਨੂੰ ਘਰ ਵਿੱਚ ਚੰਗੀ ਸਿੱਖਿਆ ਮਿਲੀ ਹੋਵੇ ਓਹ ਕਿਤੇ ਵੀ ਰਹਿਣ ਤਾਂ ਉਹ ਘਰ ਬਾਰੇ ਸੋਚ ਕੇ ਸੰਸਕਾਰੀ ਬਣੇ ਰਹਿੰਦੇ ਹਨ। ਪਰ ਕੁੱਝ ਏਦਾ ਵੀ ਹੁੰਦਾ ਕੇ ਕੁੱਝ ਬੱਚੇ ਅਜਾਦੀ ਜਿਆਦਾ ਮੰਨ ਕੇ ਗਲਤ ਸੰਗਤ ਵਿੱਚ ਪੈ ਜਾਂਦੇ ਜਿਸ ਨਾਲ ਉਹ ਗਲਤ ਤੇ ਪੁੱਠੇ ਕੰਮ ਪੈ ਜਾਂਦੇ ਹਨ। ਜਿਵੇਂ ਕਿ ਨਸ਼ੇ ਕਰਨਾ, ਪੜ੍ਹਾਈ ਨਾ ਕਰਨਾ, ਹੋਰ ਆਦਿ।
ਜਦੋਂ ਬੱਚੇ ਗਲਤ ਸੰਗਤ ਵਿੱਚ ਪੈ ਕੇ ਨਸ਼ੇ ਕਰਨ ਲੱਗ ਜਾਂਦੇ ਤਾਂ ਉਹ ਘਰ ਦੀ ਬਰਬਾਦੀ ਸ਼ੁਰੂ ਕਰ ਦਿੰਦੇ ਹਨ ਜਿਸ ਵਿਚੋਂ ਨਿਕਲਣਾ ਬਹੁਤ ਔਖਾ ਹੁੰਦਾ ਹੈ। ਮੇਰੀ ਅਖੀਰ ਵਿੱਚ ਸਾਰਿਆ ਮਾਪਿਆ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਜਾਦੀ ਦੇਣ ਪਰ ਇਹਨੀ ਵੀ ਨਾ ਦੇਣ ਕੇ ਓਹ ਗਲਤ ਸੰਗਤ ਵਿੱਚ ਪੈ ਜਾਣ। ਉਹਨਾਂ ਦੀ ਜਰੂਰਤ ਨੂੰ ਪਹਿਲੇ ਬੋਲ ਨਾ ਪੂਰੀ ਕਰੋ ਸਗੋਂ ਦਸੋ ਕਿ ਸਬਰ ਕੀ ਚੀਜ਼ ਹੈ।
ਧੰਨਵਾਦ ਸਹਿਤ।