ਸੱਤ ਸ਼੍ਰੀ ਆਕਾਲ ਜੀ,
ਪਾਰਕ ਲਿਜਾਂਦੇ ਸਮੇ ਬੱਚਿਆ ਨੂੰ ਮੌਸਮ ਦੇ ਅਨੁਕੂਲ ਕੱਪੜੇ ਪਹਿਨਾ ਕੇ ਲਿਜਾਓ ਕੱਪੜੇ ਬਹੁਤ ਜਿਆਦਾ ਮਹਿੰਗੇ ਨਾ ਪਹਨਾਓ ਨਹੀਂ ਤਾਂ ਧੂੜ ਮਿੱਟੀ ਨਾਲ ਖਰਾਬ ਹੋਣ ਦਾ ਡਰ ਬਣਿਆ ਰਹੇਗਾ ਅਤੇ ਬੱਚਾ ਖੁੱਲ ਕੇ ਨਹੀਂ ਖੇਡ ਸਕੇਗਾ।
ਜਦੋਂ ਵੀ ਪਾਰਕ ਵਿੱਚ ਜਾਓ ਆਪਣੇ ਨਾਲ ਕੁੱਝ ਖੇਡਣ ਵਾਲਾ ਸਾਮਾਨ ਜਰੂਰ ਕੇ ਕੇ ਜਾਓ ਜਿਵੇਂ ਬੈਟ ਬਾਲ, ਲੁੱਡੋ, ਬੈਡਮਿੰਟਨ, ਫੁੱਟਬਾਲ ਆਦਿ। ਬੱਚੇ ਬੋਰ ਨਾਂ ਹੋਣ, ਇਸ ਲਈ ਆਪਣੇ ਬੱਚਿਆ ਨਾਲ ਗੁਆਂਢੀ ਦੇ ਬੱਚਿਆ ਨੂੰ ਵੀ ਲਿਜਾਓ।
ਪਾਰਕ ਵਿੱਚ ਲਿਜਾਂਦੇ ਸਮੇ ਬੱਚੇ ਦੀ ਜੇਬ ਵਿੱਚ ਇਕ ਕਾਰਡ ਪਾਂ ਦਿਓ ਜਿਸ ਵਿਚ ਉਸ ਦਾ ਨਾਂਅ, ਘਰ ਦਾ ਪਤਾ ਅਤੇ ਫੋਨ ਨੰਬਰ ਲਿਖਿਆ ਹੋਵੇ। ਬੱਚੇ ਦੇ ਕਹਿਣ ਤੇ ਖੁਦ ਵੀ ਬੱਚੇ ਦੇ ਨਾਲ ਖੇਡੋ ਨਹੀਂ ਤਾਂ ਓਹ ਬੋਰ ਹੋ ਜਾਵੇਗਾ।
ਪਾਰਕ ਜਾਂਦੇ ਸਮੇ ਪਾਣੀ ਦੀ ਬੋਤਲ ਅਤੇ ਕੁੱਝ ਖਾਣ ਦਾ ਸਾਮਾਨ ਆਪਣੇ ਨਾਲ ਜਰੂਰ ਲੈਕੇ ਜਾਓ ਇਸ ਨਾਲ ਬੱਚਾ ਬਾਹਰ ਦੀਆਂ ਗੰਦੀਆ ਚੀਜ਼ਾ ਖਾਣ ਦੀ ਜਿੱਦ ਨਹੀਂ ਕਰੇਗਾ। ਝੁਲਾ ਝੂਲਦੇ ਸਮੇ ਬੱਚੇ ਦੇ ਕੋਲ ਖੜ੍ਹੇ ਰਹੋ ਜਾਂ ਦੂਰੋ ਧਿਆਨ ਰੱਖੋ ਕਿ ਕਿਤੇ ਕੋਈ ਦੁਰਘਟਨਾ ਨਾ ਵਾਪਰ ਜਾਵੇ।
ਪਤੀ ਦੀ ਛੁੱਟੀ ਹੋਵੇ ਤਾਂ ਉਸਨੂੰ ਵੀ ਪਾਰਕ ਵਿਚ ਜਾਣ ਲਈ ਕਹੋ ਇਸ ਨਾਲ ਬੱਚਿਆ ਨੂੰ ਪਿਤਾ ਦੇ ਨਾਲ ਸਮਾਂ ਬਿਤਾਉਣ ਵਿਚ ਮਜ਼ਾ ਆਵੇਗਾ ਅਤੇ ਥੋਡੇ ਪਤੀ ਨੂੰ ਵੀ ਕੁੱਝ ਬਦਲਾਅ ਮਹਿਸੂਸ ਹੋਵੇਗਾ।
ਪਾਰਕ ਦੇ ਕਰਮਚਾਰੀਆਂ ਨਾਲ ਬੱਚਿਆ ਦੀ ਜਾਣ ਪਛਾਣ ਜਰੂਰ ਕਰਵਾਓ ਤਾਕਿ ਲੋੜ ਪੈਣ ਤੇ ਓਹ ਥੋਡੀ ਕੁੱਝ ਮਦਦ ਕਰ ਸਕਣ। ਬੱਚਿਆ ਨੂੰ ਘਰ ਤੋ ਹੀ ਸਮਝਾ ਕੇ ਲਿਜਾਓ ਕਿ ਪਾਰਕ ਵਿਚ ਜਾ ਕੇ ਫੁੱਲ ਨਾ ਤੋੜਨ ਅਤੇ ਨਾ ਹੀ ਖਾਣ ਪੀਣ ਦੀਆ ਚੀਜਾਂ ਇਧਰ ਉਧਰ ਸੁੱਟਣ। ਇਸ ਨਾਲ ਪਾਰਕ ਗੰਦਾ ਅਤੇ ਵਾਤਾਵਰਨ ਦੂਸ਼ਿਤ ਹੁੰਦਾ ਹੈ।
ਧੰਨਵਾਦ ਸਹਿਤ।