ਰੁੱਖਾਂ ਦੀ ਸਾਂਭ ਸੰਭਾਲ

ਸੱਤ ਸ਼੍ਰੀ ਆਕਾਲ ਜੀ,

                        ਅੱਜ ਗੱਲ ਕਰਦੇ ਆ ਆਪਾ ਰੁੱਖਾਂ ਦੀ ਰੁੱਖ ਸਾਡੇ ਜੀਵਨ ਵਿੱਚ ਸੱਭ ਤੋਹ ਵੱਧ ਅਹਿਮ ਯੋਗਦਾਨ ਪਾਉਂਦੇ ਹਨ। ਸਾਨੂੰ ਰੁੱਖਾਂ ਦੀ ਸਾਂਭ ਸੰਭਾਲ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

                        ਅੱਜ ਲੋਕ ਆਪਣੀ ਜਰੂਰਤ ਨੂੰ ਪੂਰਾ ਕਰਨ ਲਈ ਰੁੱਖਾਂ ਦੀ ਕਟਾਈ ਬਹੁਤ ਹੀ ਜੋਰ ਨਾਲ ਕਰ ਰਿਹਾ ਹੈ ਜੋਹ ਸਾਡੇ ਜੀਵਨ ਲਈ ਇੱਕ ਖਤਰਾ ਹੈ ਕਿਉਂਕਿ ਰੁੱਖਾਂ ਤੋਹ ਹੀ ਸਾਨੂੰ ਆਕਸੀਜਨ ਮਿਲਦੀ ਅਤੇ ਰੁੱਖ ਹੀ ਮੀਹ ਪਵਾਉਣ ਵਿੱਚ ਸਹਾਈ ਹੁੰਦੇ ਹਨ ਸਾਨੂੰ ਰੁੱਖ ਕਟਣੇ ਨਹੀਂ ਚਾਹੀਦੇ ਸਗੋ ਰੁੱਖ ਲਗੋਣੇ ਚਾਹੀਦੇ। 

                        ਜਿਸ ਤਰ੍ਹਾਂ ਸ਼ਹਿਰ ਵਿੱਚ ਰੁੱਖਾਂ ਦੀ ਕਟਾਈ ਦਾ ਕੰਮ ਬਹੁਤ ਤੇਜ਼ ਹੋਇਆ ਪਿਆ ਓਹ ਦਿਨ ਦੂਰ ਨਹੀਂ ਜਦੋਂ ਸ਼ਹਿਰੀ ਲੋਕਾਂ ਨੂੰ ਆਕਸੀਜਨ ਮੁੱਲ ਲੈਣੀ ਪਿਆ ਕਰਨੀ। ਇੰਨਸਾਨ ਆਪਣੀ ਜਰੂਰਤ ਲਈ ਕੁਦਰਤ ਦੇ ਨਾਲ ਖਿਲਵਾੜ ਕਰਦਾ ਇੰਨਸਾਨ ਦਾ ਕੋਈ ਹੱਕ ਨਹੀਂ। ਇੰਨਸਾਨ ਭੁੱਲ ਜਾਂਦਾ ਹੈ ਕੇ ਰੁੱਖਾਂ ਤੇ ਪੰਛੀਆਂ ਦੇ ਰਹਿਣ ਬਸੇਰੇ ਹੁੰਦੇ ਹਨ ਜੋਹ ਰੁੱਖ ਕੱਟਣ ਨਾਲ ਉਹਨਾਂ ਦੇ ਘਰ ਵੀ ਉੱਜੜ ਜਾਂਦੇ ਹਨ।

                         ਕੈਨੇਡਾ ਵਰਗੇ ਦੇਸ਼ ਵਿੱਚ ਰੁੱਖ ਕੱਟਣਾ ਬੈਨ ਆ ਉੱਥੇ ਕੋਈ ਵੀ ਇੰਨਸਾਨ ਰੁੱਖ ਆਪਣੀ ਮਰਜ਼ੀ ਨਾਲ ਨਹੀਂ ਕੱਟ ਸੱਕਦਾ ਸਗੋਂ ਜੁਰਮਾਨੇ ਭਰਨੇ ਪੈਂਦੇ ਅਗਰ ਕੋਈ ਰੁੱਖ ਕੱਟ ਦੇਵੇ ਅਗਰ ਕਿਸੀ ਦੀ ਜਮੀਨ ਜਿੱਥੇ ਬੰਦੇ ਨੇ ਘਰ ਬਣਾਉਣਾ ਤਾਂ ਅਗਰ ਉਸਦੀ ਜਮੀਨ ਵਿੱਚ ਕੋਈ ਰੁੱਖ ਆਉਂਦਾ ਤਾਂ ਉਸਨੂੰ ਸਰਕਾਰ ਤੋਹ ਮੰਜੂਰੀ ਲੈਣੀ ਪੈਂਦੀ ਕੇ ਰੁੱਖ ਕੱਟਣਾ ਜਾਂ ਨਹੀਂ। ਤਾਹੀਂ ਤਾਂ ਉਹ ਦੇਸ਼ ਜਿਆਦਾ ਖੁਸ਼ਹਾਲ ਤੇ ਉੱਥੇ ਦੇ ਇੰਨਸਾਨ ਵੀ ਤੰਦਰੁਸਤ ਰਹਿੰਦਾ ਹੈ।

                          ਰੁੱਖ ਸਾਡੀ ਜਮੀਨ ਦੀ ਖੁਰਨ ਨੂੰ ਭੀ ਰੋਕ ਕੇ ਰੱਖਦਾ ਅਤੇ ਜਮੀਨੀ ਪਾਣੀ ਨੂੰ ਵੀ ਬਚਾ ਕੇ ਰੱਖਦਾ ਸਾਡੇ ਦੇਸ਼ ਦੀ ਸਰਕਾਰਾਂ ਨੂੰ ਵੀ ਚਾਹੀਦਾ ਕੇ ਰੁੱਖ ਕੱਟਣ ਵਾਲਿਆ ਤੇ ਕਾਰਵਾਈ ਹੋਣੀ ਚਾਹੀਦੀ ਤਾਕਿ ਲੋਕਾਂ ਨੂੰ ਸਮਜ ਆ ਸਕੇ ਕੇ ਰੁੱਖ ਸਾਡੀ ਜਿੰਦਗੀ ਚ ਕਿਊ ਜਰੂਰੀ ਹਨ। ਰੁੱਖ ਬਚਾਣ ਲਈ ਮੁਹਿੰਮ ਚਲਾਈ ਜਾਣੀ ਚਾਹੀਦੀ ਤਾਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਕਿ ਰੁੱਖ ਕੱਟਣ ਵਿੱਚ ਕਿ ਨੁਕਸਾਨ ਹੈ ਤੇ ਲੋਣ ਵਿੱਚ ਕਿ ਫ਼ਯਾਦੇ ਹਨ।

                             ਧੰਨਵਾਦ ਸਹਿਤ।

1 comment:

  1. ਹਰ ਇਨਸਾਨ ਨੂੰ ਇਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ.

    ReplyDelete

ਸਾਡੀ ਮਾਂ ਬੋਲੀ ਪੰਜਾਬੀ

ਸੱਤ ਸ਼੍ਰੀ ਆਕਾਲ ਜੀ,                        ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਬਦ ਅਸੀਸ ਦੇਣੀ ਹੋਵੇ ਤਾਂ ਉਸ ਨੂੰ ਆਖ ਦੇਵੋ  ' ਜਾਹ ਤੈਨੂੰ ਤੇਰੀ ਮਾਂ...